ਐਤਵਾਰ ਦੀ ਸਵੇਰ ਦਾ ਆਉਣਾ
ਐਤਵਾਰ ਦੀ ਸਵੇਰੇ ਨੂੰ ਮੈਂ ਜਾਗਿਆ
ਸਿਰ ਤੇ ਕੋਈ ਭਾਰ ਨਹੀਂ ਸੀ।
ਅਤੇ ਨਾਸ਼ਤੇ ਦੇ ਨਾਲ ਬੀਅਰ ਦਾ ਸੁਆਦ ਬੁਰਾ ਨਹੀਂ ਸੀ,
ਮੇਰੇ ਕੋਲ ਭੋਜਨ ਤੋਂ ਬਾਅਦ ਪੀਣ ਲਈ ਇੱਕ ਹੋਰ ਵੀ ਸੀ।
ਫਿਰ ਮੈਂ ਅਲਮਾਰੀ ਵਿੱਚ ਆਪਣੇ ਕੱਪੜਿਆਂ ਨੂੰ ਉਲਟ-ਪਲਟ ਕੀਤਾ
ਅਤੇ ਆਪਣੀ ਸਭ ਤੋਂ ਸਾਫ ਬਿਨਾਂ ਚਮਕ ਵਾਲੀ ਕਮੀਜ਼ ਲੱਭੀ
ਇਸ ਤੋਂ ਬਾਅਦ ਮੈਂ ਆਪਣਾ ਚੇਹਰਾ ਧੋਤਾ ਅਤੇ ਆਪਣੇ ਵਾਲਾਂ ਵਿੱਚ ਕੰਘਾ ਫੇਰਿਆ
ਅਤੇ ਫਿਰ ਰੁਜ਼ਾਨਾ ਦੇ ਕੰਮਾਂ ਨੂੰ ਕਰਨ ਲਈ ਹੇਠਾਂ ਚੱਲ ਪਿਆ।
ਮੈਂ ਪਿਛਲੀ ਧੁੰਦਲੀ ਰਾਤ ਨੂੰ ਯਾਦ ਕੀਤਾ
ਜਦ ਮੈਂ ਸਿਗਰੇਟ ਪੀਤੀ ਅਤੇ ਗੀਤ ਸੁਣੇ ਸੀ।
ਮੈਂ ਆਪਣੀ ਪਹਿਲੀ ਸਿਗਰੇਟ ਸੁਲਗਾਉਂਦੇ ਹੀ ਇਕ ਬੱਚੇ ਨੂੰ ਦੇਖਿਆ
ਉਹ ਇੱਕ ਕੈਨ ਨਾਲ ਖੇਡ ਰਿਹਾ ਸੀ ਜਿਸ ਨੂੰ ਉਸ ਨੇ ਲੱਤ ਮਾਰੀ ਸੀ।
ਫਿਰ ਮੈਂ ਗਲੀ ਵਿੱਚ ਗਿਆ
ਅਤੇ ਐਤਵਾਰ ਦੇ ਚਿਕਨ ਰਿੱਝਣ ਦੀ ਖੁਸ਼ਬੋ ਨੂੰ ਮਹਿਸੂਸ ਕੀਤਾ।
ਹਾਏ ਰੱਬਾ, ਮੈਨੂੰ ਉਸਦੀ ਯਾਦ ਆਈ ਜਿਸਨੂੰ ਮੈਂ ਖੋ ਦਿੱਤਾ ਸੀ।
ਰਾਹ ਵਿੱਚ ਕਿਤੇ, ਕਿਸੇ ਤਰ੍ਹਾਂ।
ਐਤਵਾਰ ਦੀ ਇੱਕ ਸਵੇਰ ਨੂੰ ਪਗਡੰਡੀ ਤੇ ਚੱਲਦੇ ਹੋਏ,
ਮੈਂ ਸੋਚਿਆ, ਹੇ ਰੱਬਾ, ਕਾਸ਼ ਮੈਂ ਪੱਥਰ ਹੁੰਦਾ।
ਕਿਉਂਕਿ ਐਤਵਾਰ ਵਾਲੇ ਦਿਨ ਹੀ
ਸ਼ਰੀਰ ਇਕੱਲਾ ਮਹਿਸੂਸ ਕਰਦਾ ਹੈ।
ਜੋ ਮਰੇ ਦੇ ਸਮਾਨ ਹੁੰਦਾ ਹੈ
ਜਿਸਨੂੰ ਕੋਈ ਆਵਾਜ ਨਹੀਂ ਆਉਂਦੀ ਹੈ।
ਪਗਡੰਡੀ ਤੇ ਸੌਂਦੇ ਹੋਏ ਸ਼ਹਿਰ ਵਿੱਚ
ਐਤਵਾਰ ਦੀ ਸਵੇਰ ਦਾ ਆਉਣਾ।
ਪਾਰਕ ਵਿੱਚ ਮੈਂ ਇਕ ਪਿਤਾ ਨੂੰ ਦੇਖਿਆ
ਜਿਸ ਨਾਲ ਉਸਦੀ ਬੇਟੀ ਹੱਸ ਰਹੀ ਸੀ ਅਤੇ ਉਹ ਉਸਨੂੰ ਝੂਲਾ ਝੁਲਾ ਰਿਹਾ ਸੀ
ਮੈਂ ਇੱਕ ਸੰਡੇ ਸਕੂਲ ਕੋਲ ਰੁੱਕਿਆ
ਉਹ ਗੀਤ ਸੁਣੇ ਜੋ ਉਹ ਗਾ ਰਹੇ ਸਨ।
ਫਿਰ ਮੈਂ ਗਲੀ ਵਿੱਚ ਚਲਾ ਗਿਆ,
ਦੂਰੋਂ ਕਿਤੋਂ ਉਜਾੜ ਤੋਂ ਘੰਟੀ ਦੀ ਆਵਾਜ ਸੁਣਾਈ ਦੇ ਰਹੀ ਸੀ,
ਅਤੇ ਉਹ ਘਾਟੀ ਵਿੱਚੋਂ ਇੰਜ ਗੂੰਜੀ
ਜਿਵੇਂ ਕੱਲ੍ਹ ਦਾ ਸੁਪਨਾ ਅੱਖੋਂ ਓਹਲੇ ਹੋ ਰਿਹਾ ਹੋਵੇ।